Amrit Maan’s Initial Innocent Days

Today, Amrit Maan is a name that doesn’t need any introduction in the Punjabi Industry. But as it is said for achieving something big, one needs to go through a really tough struggle phase, and the same happened with Maan too. His family didn’t support him, as they always wanted him to study well and settle down with a decent job, but when Amrit’s first song released which was sung by Diljit Dosanjh himself, the tables were turned and his family started to support his passion. 

Another song ‘Budwaar’ written by him for the film ‘Faraar’ was sung by Gippy Grewal. But do you know, this song was initially supposed to be sung by Ranjit Bawa, who used to sing this song in his live shows a lot. And it was planned that this song will be featured in Ranjit Bawa’s album, but unfortunately, this song didn’t fit in the album, so Amrit decided to sing this himself. But because he was not confident enough of his voice and was not sure if his voice would compliment the song or not, he could not sing it. Later, Gippy Grewal approached him for this song, and hence this was sung by Gippy and became a superhit.

Also, in his college days, he was a member of the Malvai Giddha team, in which he was popular to sing Boliyan. And we know it’s surprising to know that he wrote his popular song, ‘Jatt Fire Karda’, when he was only 18. This all is enough to prove why Amrit Maan is one of his kind in the Punjabi Music Industry.

Translation In Punjabi:

ਅੱਜ ਅੰਮ੍ਰਿਤ ਮਾਨ ਇੱਕ ਅਜਿਹਾ ਨਾਮ ਹੈ ਜਿਸ ਨੂੰ ਪੰਜਾਬੀ ਇੰਡਸਟਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਇੰਤਰੋਡਕਸ਼ਨ ਦੀ ਲੋੜ ਨਹੀਂ ਹੈ। ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕੁਝ ਵੱਡਾ ਪਾਉਣ ਲਈ, ਸਾਨੂੰ ਮੁਸ਼ਕਿਲ ਸੰਘਰਸ਼ ਦੇ ਦੌਰ ਵਿੱਚੋਂ ਗੁਜ਼ਾਰਨਾ ਪੈਂਦਾ ਹੈ, ਅਤੇ ਮਾਨ ਨਾਲ ਵੀ ਅਜਿਹਾ ਹੀ ਕੁਝ ਹੋਇਆ। ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਕਿਉਂਕਿ ਉਹ ਹਮੇਸ਼ਾ ਚਾਹੁੰਦੇ ਸਨ ਕਿ ਉਹ ਪੜ ਲਿਖ ਕੇ ਚੰਗੀ ਨੌਕਰੀ ਕਰੇ, ਪਰ ਜਦੋਂ ਅੰਮ੍ਰਿਤ ਦਾ ਪਹਿਲਾ ਗੀਤ ਰਿਲੀਜ਼ ਹੋਇਆ, ਜਿਸ ਨੂੰ ਦਿਲਜੀਤ ਦੋਸਾਂਝ ਨੇ ਗਾਇਆ ਸੀ, ਤਾਂ ਅੰਮ੍ਰਿਤ ਦੇ ਪਰਿਵਾਰ ਨੇ ਉਹਨਾਂ ਨੂੰ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਫਿਲਮ ‘ਫਰਾਰ’ ਲਈ ਲਿਖਿਆ ਇੱਕ ਹੋਰ ਗੀਤ ‘ਬਡਵਾਰ’ ਗਿੱਪੀ ਗਰੇਵਾਲ ਨੇ ਗਾਇਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਗੀਤ ਪਹਿਲਾਂ ਰਣਜੀਤ ਬਾਵਾ ਦੁਆਰਾ ਗਾਇਆ ਜਾਣਾ ਸੀ, ਜੋ ਆਪਣੇ ਲਾਈਵ ਸ਼ੋਅ ਵਿੱਚ ਇਹ ਗੀਤ ਬਹੁਤ ਗਾਉਂਦੇ ਸੀ। ਅਤੇ ਇਹ ਸੋਚ ਲਿਆ ਗਿਆ ਸੀ ਕਿ ਇਹ ਗੀਤ ਰਣਜੀਤ ਬਾਵਾ ਦੀ ਐਲਬਮ ਵਿੱਚ ਸ਼ਾਮਲ ਕੀਤਾ ਜਾਵੇਗਾ, ਪਰ ਇਹ ਗੀਤ ਐਲਬਮ ਵਿੱਚ ਫਿੱਟ ਨਹੀਂ ਹੋਇਆ, ਇਸ ਲਈ ਅੰਮ੍ਰਿਤ ਨੇ ਇਹ ਗਾਣਾ ਖੁਦ ਗਾਉਣ ਦਾ ਫੈਸਲਾ ਕੀਤਾ। ਪਰ ਕਿਉਂਕਿ ਉਸ ਨੂੰ ਆਪਣੀ ਆਵਾਜ਼ ‘ਤੇ ਪੂਰਾ ਭਰੋਸਾ ਨਹੀਂ ਸੀ ਅਤੇ ਉਸ ਨੂੰ ਯਕੀਨ ਨਹੀਂ ਸੀ ਕਿ ਉਹਨਾਂ ਦੀ ਆਵਾਜ਼ ਗੀਤ ਗਾਉਂਦੇ ਵਧੀਆ ਲਗੁਗੀ ਜਾਂ ਨਹੀਂ। ਬਾਅਦ ਵਿੱਚ ਗਿੱਪੀ ਗਰੇਵਾਲ ਨੇ ਇਸ ਗੀਤ ਲਈ ਉਨ੍ਹਾਂ ਨੂੰ ਅਪ੍ਰੋਚ ਕੀਤੀ, ਜਿਸ ਕਰਕੇ ਇਹ ਗੀਤ ਗਿੱਪੀ ਨੇ ਗਾਇਆ ਅਤੇ  ਇਹ ਗੀਤ ਸੁਪਰਹਿੱਟ ਵੀ ਹੀ ਗਿਆ।

ਕਾਲਜ ਦੇ ਦਿਨਾਂ ਵਿੱਚ ਉਹ ਮਾਲਵੀ ਗਿੱਧਾ ਟੀਮ ਦੇ ਮੈਂਬਰ ਸੀ, ਜਿਸ ਵਿੱਚ ਉਹ ਬੋਲੀਆਂ ਗਾਉਣ ਲਈ ਮਸ਼ਹੂਰ ਸੀ। ਅਤੇ ਅਸੀਂ ਜਾਣਦੇ ਹਾਂ ਕਿ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਉਹਨਾ ਨੇ ਆਪਣਾ ਪ੍ਰਸਿੱਧ ਗੀਤ ਫਾਇਰ ਕਰਦਾ ਲਿਖਿਆ ਸੀ, ਜਦੋਂ ਉਹ ਸਿਰਫ਼ 18 ਸਾਲ ਦੇ ਸੀ। ਇਹ ਸਭ ਕੁਝ ਸਾਨੂੰ ਯਕੀਨ ਦਵਾਉਂਦਾ ਹੈ ਕਿ ਅੰਮ੍ਰਿਤ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਕ ਵੱਖਰਾ ਨਾਂ ਕਿਉਂ ਹੈ।

Also Read: Did you know this about Diljit and Amrit Maan’s “JATT FIRE KARDA”

Share on: